Are you OK with cookies?

We use small files called ‘cookies’ on brookhouseinquiry.org.uk. Some are essential to make the site work, some help us to understand how we can improve your experience, and some are set by third parties. You can choose to turn off the non-essential cookies. Which cookies are you happy for us to use?

Punjabi

ਬਰੂਕ ਹਾਉਸ ਜਾਂਚ (ਤਹਿਕੀਕਾਤ)

ਬਰੂਕ ਹਾਉਸ ਜਾਂਚ ਦਾ ਕੀ ਉਦੇਸ਼ ਹੈ?

ਅਸੀਂ 1 ਅਪ੍ਰੈਲ 2017 ਤੋਂ ਲੈ ਕੇ 31 ਅਗਸਤ 2017 ਦਰਮਿਆਨ ਬਰੂਕ ਹਾਉਸ IRC ਵਿੱਚ ਬੰਦੀਆਂ ਨਾਲ ਕੀਤੇਦੁਰਵਿਵਹਾਰ ਦੀ ਜਾਂਚ ਕਰ ਰਹੇ ਹਾਂ। ‘ਦੁਰਵਿਵਹਾਰ’ ਦਾ ਅਰਥ ਮਨੁੱਖੀ ਅਧਿਕਾਰਾਂ ਬਾਰੇ ਯੂਰਪੀਅਨ ਕਨਵੈਨਸ਼ਨ ਦੀ ਧਾਰਾ 3 ਤੋਂ ਉਲਟ ਵਰਤਾਓ ਕਰਨਾ ਹੈ।

ਜਾਂਚ ਦਾ ਉਦੇਸ਼ ਹਵਾਲੇ ਦੀਆਂ ਸ਼ਰਤਾਂ  ਵਿੱਚ ਦਿੱਤੀ ਸਮੇਂ ਦੀ ਮਿਆਦ ਦੌਰਾਨ ਬਰੂਕ ਹਾਉਸ IRC ਵਿਖੇ ਦੁਰਵਿਵਹਾਰ ਦੀ ਹੱਦ ਬਾਰੇ ਪਤਾ ਲਗਾਉਣਾ ਹੈ। ਇਹ ਜਾਂਚ ਉਸ ਦੁਰਵਿਵਹਾਰ ਲਈ ਜ਼ਿੰਮੇਵਾਰੀ ਦੇ ਬਾਰੇ ਅਤੇ ਕੀ ਸਮੁੱਚੀ ਵਿਵਸਥਾ ਦੀ ਨਾਕਾਮੀ ਨੇ ਇਸ ਵਿੱਚ ਯੋਗਦਾਨ ਪਾਇਆ ਸੀ ਦੇ ਬਾਰੇ ਜਾਂਚ ਕਰੇਗੀ। ਸਬੂਤ ਇਕੱਠੇ ਕਰਨ ਅਤੇ ਜਨਤਕ ਸੁਣਵਾਈ ਜ਼ਰੀਏ ਇਹ ਇਨਕੁਆਰੀ ਬਰੂਕ ਹਾਉਸ IRC ਵਿਖੇ ਘਟਨਾਵਾਂ ਦੀ ਜਵਾਬਦੇਹੀ ਦੀ ਜਾਂਚ ਕਰੇਗੀ, ਅਤੇ ਰਿਪੋਰਟ ਪ੍ਰਕਾਸ਼ਿਤ ਕਰਨ ਜ਼ਰੀਏ ਸਿਫਾਰਸ਼ਾਂ ਦੇਵੇਗੀ, ਤਾਂ ਕਿ ਜੋ ਕੁਝ ਵੀ ਹੋਇਆ ਹੈ ਸਾਰੇ ਸਬੰਧਤ ਸੰਗਠਨ ਉਸ ਤੋਂ ਸਬਕ ਸਿੱਖ ਸਕਣ।

ਸਰਕਾਰ ਤੋਂ ਸੁਤੰਤਰ

ਇਹ ਜਾਂਚ ਇੱਕ ਸੁਤੰਤਰ ਵਿਧਾਨਕ ਜਾਂਚ ਹੈ ਜੋ 1 ਅਪ੍ਰੈਲ 2017 ਤੋਂ ਲੈ ਕੇ 31 ਅਗਸਤ 2017 ਦਰਮਿਆਨ ਬਰੂਕ ਹਾਉਸ IRC ਵਿੱਚ ਹੋਈਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।

  • ਸੁਤੰਤਰ ਹੋਣ ਦਾ ਅਰਥ ਹੈ ਕਿ ਜਾਂਚ ਸਰਕਾਰ ਦਾ ਹਿੱਸਾ ਨਹੀਂ ਹੈ ਅਤੇ ਸਰਕਾਰੀ ਵਿਭਾਗ ਵੱਲੋਂ ਨਹੀਂ ਕਰਵਾਈ ਜਾ ਰਹੀ ਹੈ।
  • ਵਿਧਾਨਕ ਹੋਣ ਦਾ ਅਰਥ ਹੈ ਕਿ ਜਾਂਚ ਨੂੰ ਮੌਜੂਦਾ ਤਫ਼ਤੀਸ਼ ਤੋਂ ਇਨਕੁਆਰੀਜ਼ ਐਕਟ 2005 ਤਹਿਤ ਜਾਂਚ ਵਿੱਚ ਬਦਲਿਆ ਗਿਆ ਸੀ ਅਤੇ ਇਸ ਕੋਲ ਗਵਾਹਾਂ ਨੂੰ ਸਬੂਤ ਦੇਣ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਪਾਬੰਦ (ਮਜਬੂਰ) ਕਰਨ ਦਾ ਅਧਿਕਾਰ ਹੁੰਦਾ ਹੈ।

ਸਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ

ਕੀ ਤੁਹਾਨੂੰ 1 ਅਪ੍ਰੈਲ 2017 ਤੋਂ ਲੈ ਕੇ 31 ਅਗਸਤ 2017 ਦਰਮਿਆਨ ਬਰੂਕ ਹਾਉਸ IRC ਵਿਖੇ ਬੰਦੀ ਬਣਾਇਆ ਗਿਆ ਸੀ? ਜੇ ਅਜਿਹਾ ਹੈ, ਤਾਂ ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ। ਤੁਸੀਂ ਸਾਡੇ ਸੰਪਰਕ ਫਾਰਮ ਦੀ  ਵਰਤੋਂ ਕਰਦੇ ਹੋਏ ਜਾਂ ਅੱਗੇ ਦਿੱਤੇ ਕਿਸੇ ਤਰੀਕੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਟੈਲੀਫ਼ੋਨ:          0800 181 4363

ਈਮੇਲ:               enquiries@brookhouseinquiry.org.uk

ਲਿਖੋ:                 Freepost BROOK HOUSE INQUIRY

ਕੀ ਮੈਨੂੰ ਤੁਹਾਡੇ ਨਾਲ ਅੰਗਰੇਜ਼ੀ ਵਿੱਚ ਸੰਪਰਕ ਕਰਨਾ ਪੈਣਾ ਹੈ?

ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਨੂੰ ਤਰਜੀਹ ਦਿੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਦੱਸੋ ਅਤੇ ਅਸੀਂ ਆਪਣੀ ਅਨੁਵਾਦ ਸੇਵਾ ਰਾਹੀਂ ਤੁਹਾਡੇ ਨਾਲ ਗੱਲ ਕਰਨ ਦਾ ਇੰਤਜਾਮ ਕਰ ਸਕਦੇ ਹਾਂ।

ਮੈਂ ਜਾਂਚ ਵਿੱਚ ਹਿੱਸਾ ਲੈਣਾ ਚਾਹੁੰਦਾ/ਚਾਹੁੰਦੀ ਹਾਂ

ਜੇ ਪਹਿਲਾਂ ਤੋਂ ਹੀ ਤੁਹਾਡਾ ਸੋਲੀਸਟਰ ਤੁਹਾਡੇ ਲਈ ਕਾਰਵਾਈ ਕਰ ਰਿਹਾ ਹੈ ਤਾਂ ਕਿਰਪਾ ਕਰਕੇ ਉਨ੍ਹਾਂ ਨਾਲ ਮੂਲ ਸਹਿਭਾਗੀ ਬਣਨ ਬਾਰੇ ਗੱਲ ਕਰੋ। ਜੇ ਤੁਹਾਡੇ ਕੋਲ ਅਜੇ ਤੱਕ ਸੋਲੀਸਟਰ ਨਹੀਂ ਹੈ ਜਾਂ ਪਹਿਲਾਂ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਉੱਪਰ ਦਿੱਤੇ ਤਰੀਕਿਆਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਦੇ ਹੋਏ ਸਾਡੇ ਨਾਲ ਸੰਪਰਕ ਕਰੋ।

ਮੈਂ ਜ਼ਿਆਦਾ ਜਾਣਕਾਰੀ ਕਿੱਥੋਂ ਲੈ ਸਕਦਾ/ਸਕਦੀ ਹਾਂ?

ਜ਼ਿਆਦਾ ਜਾਣਕਾਰੀ ਸਾਡੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ ਜਿਸ ਵਿੱਚ ਸੁਣਵਾਈਆਂ  ਦੀਆਂ ਤਾਰੀਖ਼ਾਂ, ਸਾਡੇ ਅਸਥਾਨ  ਬਾਰੇ ਜਾਣਕਾਰੀ ਅਤੇ ਜਾਂਚ ਬਾਰੇ ਖ਼ਬਰਾਂ  ਸ਼ਾਮਲ ਹਨ।

Hestia

ਕੁਝ ਵਿਅਕਤੀਆਂ ਨੂੰ ਜਨਤਕ ਜਾਂਚ-ਪੜਤਾਲ ਲਈ ਗਵਾਹੀ ਦੇਣੀ ਮੁਸ਼ਕਿਲ ਤਜਰਬਾ ਲੱਗ ਸਕਦਾ ਹੈ ਜਾਂ ਉਹ ਪ੍ਰਕਿਰਿਆ ਬਾਰੇ ਚਿੰਤਤ ਹੋ ਸਕਦੇ ਹਨ। ਅਸੀਂ ਗਵਾਹੀ ਦੇਣ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਗਵਾਹਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਜੋ ਇਹ ਧਿਆਨ ਦਿੱਤੇ ਬਗੈਰ ਹੁੰਦੀ ਹੈ ਕਿ ਉਹ ਕੌਣ ਹਨ। ਜਾਂਚ-ਪੜਤਾਲ ਵਿੱਚ ਤਜਰਬੇਕਾਰ ਪ੍ਰਦਾਤਾ ਹੇਸਟੀਆ ਤੋਂ ਗਵਾਹਾਂ ਲਈ ਪੇਸ਼ੇਵਰ, ਸੁਤੰਤਰ ਤੇ ਗੁਪਤ ਸਹਾਇਤਾ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਹਨ। ਹੇਸਟੀਆ ਵੱਖ-ਵੱਖ ਭਾਸ਼ਾਵਾਂ ਵਿੱਚ ਸਹਾਇਤਾ ਦੀ ਵਿਵਸਥਾ ਲਈ ਇੰਤਜਾਮ ਕਰ ਸਕਦੀ ਹੈ। ਗਵਾਹ ਲਈ ਸਹਾਇਤਾ (ਵਿਟਨੈਸ ਸਪੋਰਟ) ਤੱਕ ਪਹੁੰਚ ਕਰਨ ਲਈ ਕਿਰਪਾ ਕਰਕੇ ਹੇਸਟੀਆ ਫ਼੍ਰੀਫ਼ੋਨ ਸਪੋਰਟਲਾਈਨ ਨਾਲ 08081640008 ’ਤੇ ਸੰਪਰਕ ਕਰੋ ਅਤੇ ਆਪਣੇ ਨਾਮ ਅਤੇ ਉਸ ਭਾਸ਼ਾ ਦੀ ਪੁਸ਼ਟੀ ਕਰਦਿਆਂ ਸੁਨੇਹਾ ਛੱਡ ਦਿਓ ਜਿਸ ਵਿੱਚ ਤੁਸੀਂ ਸਹਾਇਤਾ ਲੈਣੀ ਚਾਹੋਗੇ। ਬਰੁੱਕ ਹਾਊਸ ਇਨਕੁਆਰੀ ਨੇ ਇਸ ਬਾਰੇ ਅਗਲੇਰੀ ਜਾਣਕਾਰੀ ਨਾਲ ਇੱਕ ਪਰਚਾ ਵੀ ਤਿਆਰ ਕੀਤਾ ਹੈ ਕਿ ਜਨਤਕ ਜਾਂਚ-ਪੜਤਾਲ ਵਿੱਚ ਗਵਾਹ ਹੋਣ ਦੇ ਕੀ ਮਾਅਨੇ ਹਨ। ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਇਸ ਪਰਚੇ ਦੀ ਇੱਕ ਨਕਲ ਪ੍ਰਾਪਤ ਕਰਨੀ ਚਾਹੋਗੇ, ਤਾਂ ਕਿਰਪਾ ਕਰਕੇ enquiries@brookhouseinquiry.org.uk ’ਤੇ ਇਹ ਦੱਸਦੇ ਹੋਏ ਈਮੇਲ ਕਰੋ ਕਿ ਕਿਹੜੀ ਭਾਸ਼ਾ ਵਿੱਚ ਤੁਸੀਂ ਜਾਣਕਾਰੀ ਪ੍ਰਾਪਤ ਕਰਨੀ ਚਾਹੋਗੇ।

ਉਪਯੋਗੀ ਸੰਗਠਨ

ਬਦਕਿਸਮਤੀ ਨਾਲ, ਅਸੀਂ ਤੁਹਾਨੂੰ ਇਮੀਗ੍ਰੇਸ਼ਨ ਬਾਰੇ ਮਦਦ ਜਾਂ ਸਲਾਹ ਦੇਣ ਵਿੱਚ ਅਸਮਰੱਥ ਹਾਂ, ਜੋ ਕਿ ਇਸ ਜਾਂਚ ਦੇ ਮਾਪਦੰਡਾਂ ਤੋਂ ਬਾਹਰ ਹੈ। ਜੇ ਤੁਹਾਨੂੰ ਆਪਣੀ ਇਮੀਗ੍ਰੇਸ਼ਨ ਸਥਿਤੀ ਸਬੰਧੀ ਕਿਸੇ ਸਹਾਇਤਾ ਦੀ ਲੋੜ ਹੈ ਜਾਂ ਭਲਾਈ ਬਾਰੇ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਸੰਗਠਨਾਂ ਵਿੱਚੋਂ ਕਿਸੇ ਇੱਕ ਨਾਲ ਸੰਪਰਕ ਕਰੋ।

ਰੈੱਡ ਕਰਾੱਸ (Red Cross)

ਸ਼ਰਣਾਰਥੀਆਂ, ਸ਼ਰਨ ਮੰਗਣ ਵਾਲੇ ਵਿਅਕਤੀਆਂ, ਅਤੇ ਮਨੁੱਖੀ ਤੱਸਕਰੀ ਦੇ ਪੀੜ੍ਹਤਾਂ ਲਈ ਤੁਰੰਤ ਭਲਾਈ ਸਹਾਇਤਾ ਮੁਹੱਈਆ ਕਰ ਸਕਦੀ ਹੈ

ਇਮੀਗ੍ਰੇਸ਼ਨ ਬੰਦੀਆਂ ਲਈ ਜ਼ਮਾਨਤ (Bail for Immigration Detainees) – ਟੈਲੀਫ਼ੋਨ 020 7456 9750 (ਸੋਮਵਾਰ ਤੋਂ ਵੀਰਵਾਰ ਸਵੇਰੇ 10 ਤੋਂ ਦੁਪਹਿਰ 12 ਵਜੇ)

ਰਿਮੂਵਲ ਸੈਂਟਰਾਂ ਅਤੇ ਜੇਲ੍ਹਾਂ ਵਿੱਚ ਰੱਖੇ ਪ੍ਰਵਾਸੀਆਂ ਲਈ ਕਾਨੂੰਨੀ ਸਲਾਹ ਅਤੇ ਪ੍ਰਤੀਨਿਧਤਾ ਮੁਹੱਈਆ ਕਰਦੀ ਹੈ।

ਮਾਇਗ੍ਰਾਂਟ  ਹੈਲਪ ( ਪ੍ਰਵਾਸੀਆਂ ਲਈ ਸਹਾਇਤਾ) – ਸ਼ਰਨ ਸਬੰਧੀ ਮੁਫ਼ਤ ਹੈਲਪਲਾਈਨ 0808 8010 503

ਪ੍ਰਵਾਸੀਆਂ ਲਈ ਸਲਾਹ ਅਤੇ ਮਦਦ ਮੁਹੱਈਆ ਕਰਦੀ ਹੈ।

ਮੈਡੀਕਲ ਜਸਟਿਸ ( ਡਾਕਟਰੀ ਨਿਆਂ) – ਟੈਲੀਫ਼ੋਨ 0207 561 7498

ਪ੍ਰਵਾਸੀ ਬੰਦੀਆਂ ਲਈ ਸੁਤੰਤਰ ਡਾਕਟਰੀ ਸਲਾਹ ਅਤੇ ਮੁਲਾਂਕਣ ਦੀ ਪੇਸ਼ਕਸ਼ ਕਰਦੀ ਹੈ, ਅਤੇ ਵੱਡੀਆਂ ਡਾਕਟਰੀ ਚਿੰਤਾਵਾਂ ਬਾਰੇ ਦੱਸਦਿਆਂ ਹੋਏ ਮੈਡੀਕੋ-ਲੀਗਲ ਰਿਪੋਰਟਾਂ ਅਤੇ ਚਿੱਠੀਆਂ ਲਿਖਦੀ ਹੈ।

ਗੈਟਵਿੱਕ ਡਿਟੇਨੀਜ਼ ਵੈਲਫੇਅਰ ਗਰੁੱਪ (Gatwick Detainees Welfare Group) ਟੈਲੀਫ਼ੋਨ 01293 657070

ਗੈਟਵਿੱਕ IRC ਵਿਖੇ ਰੱਖੇ ਬੰਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਤਾ ਅਤੇ ਦੋਸਤੀ ਦੀ ਪੇਸ਼ਕਸ਼ ਕਰਦੀ ਹੈ।

ਪ੍ਰਿਜ਼ਨ ਅਤੇ ਪ੍ਰੋਬੇਸ਼ਨ ਓਮਬਡਸਮੈਨ (Prisons & Probation Ombudsman) – ਕਾਲ ਲਈ ਟੈਲੀਫ਼ੋਨ 0845 010 7938 (ਆਨਸਰਫ਼ੋਨ ਸੇਵਾ)

ਜੇਲ੍ਹ ਜਾਂ ਇਮੀਗ੍ਰੇਸ਼ਨ ਡਿਟੈਨਸ਼ਨ ਵਿਖੇ ਰੱਖੇ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਸੁਤੰਤਰ ਜਾਂਚ ਕਰਦੀ ਹੈ

ਸਮਾਰੀਟੈਨਜ਼ (Samaritans)-. ਜਾਂ 116 123 ਤੇ ਮੁਫ਼ਤ ਟੈਲੀਫ਼ੋਨ ਕਰੋ

ਲੋੜਵੰਦਾਂ ਲਈ ਸੁਣਨ ਸਬੰਧੀ ਮੁਫ਼ਤ ਸਹਾਇਤਾ

ਇਸ ਜਾਣਕਾਰੀ ਦਾ ਇੱਕ PDF ਰੂਪ ਡਾਊਨਲੋਡ ਕਰਨ ਲਈ ਇੱਥੇ  ਕਲਿੱਕ ਕਰੋ

Languages